ਜ਼ਮੀਨ ਅਤੇ ਖੇਤ ਦੀ ਤਿਆਰੀ
ਬਰਸੀਮ ਦੀ ਖੇਤੀ ਲਈ ਉਤਪਾਦਕ ਅਤੇ ਦੋਮਟ ਮਿੱਟੀ ਸਭ ਤੋਂ ਚੰਗੀ ਰਹਿੰਦੀ ਹੈ। ਹਲਕੀ ਅਤੇ ਰੇਤਲੀ ਮਿੱਟੀ ਵਿੱਚ ਇਸ ਦੀ ਵਧੀਆ ਕਾਢ ਨਹੀਂ ਹੁੰਦੀ। ਖੇਤ ਦੀ 3-4 ਵਾਰੀ ਜੁਤਾਈ ਕਰਕੇ ਸਮਤਲ ਕਰ ਲਵੋ ਅਤੇ ਘਾਹ-ਫੂਸ ਆਦਿ ਕੱਢ ਦਿਓ।
ਬਿਜਾਈ ਦਾ ਸਮਾਂ
ਅਕਤੂਬਰ ਮਹੀਨਾ ਬਰਸੀਮ ਦੀ ਬਿਜਾਈ ਲਈ ਸਭ ਤੋਂ ਉਚਿਤ ਹੈ। ਸਤੰਬਰ ਵਿੱਚ ਵੱਧ ਤਾਪਮਾਨ ਹੋਣ ਕਰਕੇ ਇਸ ਦੀ ਬਿਜਾਈ ਨਹੀਂ ਕਰਨੀ ਚਾਹੀਦੀ।
ਬੀਜ ਦੀ ਮਾਤਰਾ ਅਤੇ ਇਲਾਜ
ਬਰਸੀਮ ਲਈ 8-10 ਕਿ.ਗ੍ਰਾ. ਬੀਜ ਪ੍ਰਤੀ ਏਕੜ ਲੋੜੀਦਾ ਹੁੰਦਾ ਹੈ। ਪਹਿਲੀ ਕਟਾਈ ਵਿੱਚ ਵਧੇਰੇ ਚਾਰਾ ਪ੍ਰਾਪਤ ਕਰਨ ਲਈ 500 ਗ੍ਰਾ. ਗੋਭੀ ਸਰੋਂ ਜਾਂ 10 ਕਿ.ਗ੍ਰਾ. ਜਈ ਦਾ ਬੀਜ ਵੀ ਪ੍ਰਤੀ ਏਕੜ ਪਾਓ।
ਜੇਕਰ ਖੇਤ ਵਿੱਚ ਪਹਿਲੀ ਵਾਰੀ ਬਰਸੀਮ ਦੀ ਬਿਜਾਈ ਕਰ ਰਹੇ ਹੋ ਤਾਂ ਬੀਜ ਨੂੰ ਬਿਜਾਈ ਤੋਂ ਪਹਿਲਾਂ ਰਾਈਜੋਬੀਅਮ ਟੀਕੇ ਨਾਲ ਇਲਾਜ ਕਰਨਾ ਚਾਹੀਦਾ ਹੈ।
ਇਸ ਲਈ 100 ਗ੍ਰਾ. ਗੁੜ ਨੂੰ 1 ਲੀਟਰ ਪਾਣੀ ਵਿੱਚ ਘੋਲ ਕੇ, ਇਸ ਵਿੱਚ 1 ਟੀਕਾ ਰਾਈਜੋਬੀਅਮ ਮਿਲਾਓ। ਫਿਰ ਇਸ ਘੋਲ ਨੂੰ 8-10 ਕਿ.ਗ੍ਰਾ. ਬੀਜ 'ਤੇ ਛਿੜਕ ਕੇ ਚੰਗੀ ਤਰ੍ਹਾਂ ਹੱਥਾਂ ਨਾਲ ਮਿਲਾਓ ਅਤੇ ਛਾਂ ਵਿੱਚ ਸੁੱਕਾ ਕੇ ਬਿਜਾਈ ਕਰੋ।
ਬਿਜਾਈ ਦੀ ਢੰਗ
ਖੇਤ ਵਿੱਚ ਸੁਵਿਧਾ ਅਨੁਸਾਰ ਕਿਆਰੀਆਂ ਬਣਾਓ ਅਤੇ ਪਾਣੀ ਨਾਲ ਭਰੋ। ਜਦ ਪਾਣੀ ਠਹਿਰ ਜਾਵੇ ਤਾਂ ਬੀਜ ਦਾ ਛਿੜਕਾਅ ਕਰੋ।
ਖਾਦਾਂ
- ਬਰਸੀਮ ਨੂੰ ਫਾਸਫੋਰਸ ਵਾਲੀਆਂ ਖਾਦਾਂ ਦੀ ਵਧੇਰੇ ਲੋੜ ਹੁੰਦੀ ਹੈ। ਬਿਜਾਈ ਤੋਂ ਪਹਿਲਾਂ ਆਖ਼ਰੀ ਜੁਤਾਈ ਦੇ ਸਮੇਂ
- 10 ਕਿ.ਗ੍ਰਾ. ਨਾਈਟ੍ਰੋਜਨ (22 ਕਿ.ਗ੍ਰਾ. ਯੂਰੀਆ) ਅਤੇ
- 30 ਕਿ.ਗ੍ਰਾ. ਫਾਸਫੋਰਸ (188 ਕਿ.ਗ੍ਰਾ. ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ਖੇਤ ਵਿੱਚ ਪਾਓ।
ਸਿੰਚਾਈ
- ਪਹਿਲੀ ਵਾਰੀ ਸਿੰਚਾਈ ਹਲਕੀ ਮਿੱਟੀ ਵਿੱਚ ਬਿਜਾਈ ਤੋਂ 3-4 ਦਿਨ ਬਾਅਦ, ਅਤੇ ਭਾਰੀ ਮਿੱਟੀ ਵਿੱਚ 6-7 ਦਿਨ ਬਾਅਦ ਕਰੋ।
- ਜ਼ਮੀਨ ਵਿੱਚ ਤਰੇੜਾਂ ਨਾ ਪੈਣ ਦਿਓ।
- ਅਗਲੇ ਪਾਣੀ 15 ਦਿਨ ਦੇ ਅੰਤਰਾਲ 'ਤੇ ਦਿਓ।
- ਮਾਰਚ ਤੋਂ ਬਾਅਦ 10 ਦਿਨ ਦੇ ਅੰਤਰਾਲ 'ਤੇ ਪਾਣੀ ਲਗਾਓ।
ਕਟਾਈ
- ਪਹਿਲੀ ਕਟਾਈ 50-60 ਦਿਨ ਬਾਅਦ ਕਰੋ।
- ਫਿਰ ਸਰਦੀਆਂ ਵਿੱਚ 30-35 ਦਿਨ ਅਤੇ ਬਸੰਤ ਵਿੱਚ 20-25 ਦਿਨ ਬਾਅਦ ਕਟਾਈ ਕਰੋ।
- ਇਸ ਤਰ੍ਹਾਂ 5-6 ਵਾਰੀ ਕਟਾਈ ਹੋ ਜਾਂਦੀ ਹੈ।
ਬਿਮਾਰੀ
ਤਣਾ ਸੜਨ (ਤਨਾ ਗਲਣਾ)
ਇਸ ਰੋਗ ਨਾਲ ਪ੍ਰਭਾਵਿਤ ਪੌਦਿਆਂ ਦੇ ਤਣੇ ਜ਼ਮੀਨ ਦੇ ਪੱਧਰ ਤੋਂ ਸੜ ਜਾਂਦੇ ਹਨ ਤੇ ਉਥੇ ਚਿੱਟੇ ਰੰਗ ਦੀ ਉੱਲੀ ਬਣ ਜਾਂਦੀ ਹੈ।
ਨਿਯੰਤਰਣ ਲਈ:
- ਫਸਲ ਚੱਕਰ ਅਪਣਾਓ।
- ਰੋਗ ਰਹਿਤ ਬੀਜ ਵਰਤੋ।
- 100 ਗ੍ਰਾ. ਬਾਵਿਸਟਿਨ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਭਾਵਿਤ ਖੇਤਰ ਵਿੱਚ ਛਿੜਕਾਅ ਕਰੋ।